ਵਿੱਤੀ ਸੇਵਾਵਾਂ ਦੀ ਸ਼ਾਖਾ ਦਾ ਉਦੇਸ਼ ਹਾਂਗਕਾਂਗ ਦੀ ਸਥਿਤੀ ਨੂੰ ਇੱਕ ਅੰਤਰਰਾਸ਼ਟਰੀ ਵਿੱਤੀ ਕੇਂਦਰ ਜੋਂ ਸਥਾਪਿਤ ਕਰਨਾ ਅਤੇ ਵਧਾਉਣਾ, ਹਾਂਗਕਾਂਗ ਦੀ ਵਿੱਤੀ ਪ੍ਰਣਾਲੀ ਦੀ ਇਕਸਾਰਤਾ ਅਤੇ ਸਬਿਰਤਾ ਨੂੰ ਕਾਇਮ ਰੱਖਣਾ, ਵਿੱਤੀ ਬਾਜ਼ਾਰਾਂ ਦੇ ਸੁਚੱਜੇ ਅਤੇ ਕੁਸ਼ਲ ਸੰਚਾਲਨ ਦੇ ਨਾਲ-ਨਾਲ ਸੂਝਵਾਨ ਅਤੇ ਉਚਿਤ ਨਿਯਮ ਨੂੰ ਯਕੀਨੀ ਬਣਾਉਣਾ, ਅਤੇ ਇੱਕ ਵਪਾਰਕ ਵਾਤਾਵਰਣ ਪ੍ਰਦਾਨ ਕਰਨਾ ਹੈ ਜੋ ਖੁੱਲਾ, ਨਿਰਪੱਖ ਅਤੇ ਵਿੱਤੀ ਮਾਰਕੀਟ ਦੇ ਵਿਕਾਸ ਦੇ ਅਨੁਕੂਲ ਹੋਵੇ।
ਜਿੱਥੇ ਲਾਗੂ ਹੁੰਦਾ ਹੈ, ਭਿੰਨ-ਭਿੰਨ ਜਾਤੀਆਂ ਦੇ ਲੋਕਾਂ ਦੀਆਂ ਸੇਵਾ ਜਰੂਰਤਾਂ ਦੀ ਪੂਰਤੀ ਲਈ ਉਪਾਅ ਕੀਤੇ ਜਾਣਗੇ। ਵਿੱਤੀ ਸੇਵਾਵਾਂ ਦੀਆਂ ਸ਼ਾਖਾ ਇਹ ਯਕੀਨੀ ਬਣਾਉਣਾ ਵੀ ਨਿਰੰਤਰ ਜਾਰੀ ਰੱਖੇਗੀ ਕਿ ਲੋਕਾਂ ਨੂੰ ਸੇਵਾਵਾਂ ਦੀ ਵਿਵਸਥਾ ਜਾਤੀ ਦੇ ਭੇਦਭਾਵ ਸੰਬੰਧੀ ਆਰਡੀਨੈਂਸ (ਕੈ ਪ. 602) ਦੀ ਪਾਲਣਾ ਅਨੁਸਾਰ ਕੀਤੀ ਜਾ ਰਹੀ ਹੈ।
|