ਵਿੱਤੀ ਸੇਵਾਵਾਂ ਅਤੇ ਟ੍ਰੇਜ਼ਰੀ ਬਿਊਰੋ (TsyB) ਦੀ ਟ੍ਰੇਜ਼ਰੀ ਬ੍ਰਾਂਚ ਦਾ ਉਦੇਸ਼ ਹੈ ਸਰੋਤਾਂ ਦੀ ਵੰਡ ਨੂੰ ਪ੍ਰਬੰਧਿਤ ਕਰਨਾ; ਸਰਕਾਰ ਦੇ ਟੈਕਸਾਂ ਅਤੇ ਮਾਲੀਆ ਵਧਾਉਣ ਦੀਆਂ ਹੋਰ ਨੀਤੀਆਂ ਦੀ ਨਿਗਰਾਨੀ ਕਰਨੀ; ਸਰਕਾਰੀ ਨਿਵੇਸ਼ਾਂ ਬਾਰੇ ਫੈਸਲਿਆਂ ਵਿੱਚ ਸਹਾਇਤਾ ਕਰਨੀ; ਅਤੇ ਪੈਸੇ ਲਈ ਸਹੀ ਮੁੱਲ ਦੇ ਸਿਧਾਂਤਾਂ ਅਤੇ ਸਰਕਾਰ ਦੇ ਹੋਰ ਨੀਤੀਗਤ ਉਦੇਸ਼ਾਂ ਦੇ ਅਨੁਸਾਰ ਖੁੱਲੇ, ਨਿਰਪੱਖ ਅਤੇ ਮੁਕਾਬਲੇਦਾਰ ਦੇ ਨਾਲ-ਨਾਲ ਨਵੀਨਤਾ ਪੱਖੀ ਸਰਕਾਰੀ ਖਰੀਦ ਨੂੰ ਉਤਸ਼ਾਹਿਤ ਕਰਨਾ। ਸਾਡਾ ਟੀਚਾ ਇਹ ਪੱਕਾ ਕਰਨਾ ਵੀ ਹੈ ਕਿ ਸਰਕਾਰੀ ਵਿਭਾਗਾਂ ਨੂੰ ਉਹ ਕੇਂਦਰੀ ਸਹਾਇਤਾ ਸੇਵਾਵਾਂ ਪ੍ਰਾਪਤ ਹੋਣ ਜੋ ਉਹਨਾਂ ਦੁਆਰਾ ਜਨਤਾ ਨੂੰ ਪ੍ਰਭਾਵਸ਼ਾਲੀ ਅਤੇ ਲਾਗਤ-ਕੁਸ਼ਲ ਢੰਗ ਨਾਲ ਮੁਹੱਈਆ ਕੀਤੀਆਂ ਜਾਂਦੀਆਂ ਸੇਵਾਵਾਂ ਦੇ ਪੱਧਰ ਅਤੇ ਗੁਣਵੱਤਾ ਨੂੰ ਬਣਾਈ ਰੱਖਣ ਅਤੇ ਅੱਪਗ੍ਰੇਡ ਕਰਨ ਦੇ ਸਮਰੱਥ ਬਣਾਉਣ ਲਈ ਜ਼ਰੂਰੀ ਹਨ। TsyB ਜਨਤਾ ਦੇ ਸਾਰੇ ਮੈਂਬਰਾਂ ਨਾਲ ਸੰਬੰਧਿਤ ਸੇਵਾਵਾਂ ਤਕ ਬਰਾਬਰ ਪਹੁੰਚ ਨੂੰ ਯਕੀਨੀ ਬਣਾਉਣ ਲਈ ਬਹੁਤ ਮਹੱਤਵ ਦਿੰਦਾ ਹੈ, ਭਾਵੇਂ ਉਹਨਾਂ ਦਾ ਨਸਲੀ ਪਿਛੋਕੜ ਕੋਈ ਵੀ ਹੋਵੇ।
ਸੰਬੰਧਿਤ ਸੇਵਾਵਾਂ
|
-
TsyB (a) ਵਿੱਤੀ ਨੀਤੀ ਅਤੇ ਸਲਾਨਾ ਬਜਟ ਨਾਲ ਜੁੜੇ ਮਾਮਲਿਆਂ 'ਤੇ ਵਿੱਤੀ ਸਕੱਤਰ (Financial Secretary) ਅਤੇ ਵਿੱਤੀ ਸੇਵਾਵਾਂ ਲਈ ਸਕੱਤਰ (Secretary for Financial Services) ਅਤੇ ਟ੍ਰੇਜ਼ਰੀ ਦੀ ਸਹਾਇਤਾ ਕਰਦਾ ਹੈ; (b) ਸਰੋਤ ਵੰਡ ਅਭਿਆਸ ਅਤੇ ਸਰਕਾਰ ਦੇ ਸਾਲਾਨਾ ਖਰਚਿਆਂ ਦੇ ਸੰਕਲਨ ਦੀ ਨਿਗਰਾਨੀ ਕਰਦਾ ਹੈ; (c) ਉੱਚ ਗੁਣਵੱਤਾ ਵਾਲੀਆਂ ਸਰਕਾਰੀ ਸੇਵਾਵਾਂ ਦੀ ਜਨਤਕ ਮੰਗ ਨੂੰ ਪੂਰਾ ਕਰਨ ਅਤੇ ਛੋਟੀ ਸਰਕਾਰ ਅਤੇ ਘੱਟ ਟੈਕਸਾਂ ਦੇ ਸਿਧਾਂਤਾਂ ਦੀ ਪਾਲਣਾ ਕਰਨ ਵਿਚਕਾਰ ਇੱਕ ਸਹੀ ਸੰਤੁਲਨ ਨੂੰ ਯਕੀਨੀ ਬਣਾਉਂਦਾ ਹੈ, ਅਤੇ ਪੂਰੀ ਸਰਕਾਰ ਵਿੱਚ ਪੈਸੇ ਦੀ ਸਹੀ ਕੀਮਤ ਨੂੰ ਉਤਸ਼ਾਹਿਤ ਕਰਦਾ ਹੈ; (d) ਨੀਤੀ ਅਤੇ ਬੁਨਿਆਦੀ ਢਾਂਚੇ ਦੇ ਪ੍ਰਸਤਾਵਾਂ ਦੇ ਵਿੱਤੀ ਪ੍ਰਭਾਵਾਂ ਅਤੇ ਭੂਮੀ ਨਾਲ ਜੁੜੇ ਮਾਮਲਿਆਂ ਦੇ ਵਿੱਤੀ ਪੱਖਾਂ ਦਾ ਮੁਲਾਂਕਣ ਕਰਦਾ ਹੈ; (e) ਮਾਲੀਏ ਦੇ ਮਾਮਲਿਆਂ ਬਾਰੇ ਨੀਤੀਗਤ ਦਿਸ਼ਾ ਪ੍ਰਦਾਨ ਕਰਦਾ ਹੈ, ਅਤੇ ਪ੍ਰਭਾਵਸ਼ਾਲੀ ਮਾਲੀਆ ਇਕੱਤਰੀਕਰਨ ਅਤੇ ਸੁਰੱਖਿਆ ਪ੍ਰਣਾਲੀ ਨੂੰ ਬਣਾ ਕੇ ਰੱਖਦਾ ਹੈ; (f) ਸਰਕਾਰ ਦੇ ਨਿਵੇਸ਼ਾਂ ਅਤੇ ਕਰਜ਼ਿਆਂ ਦੇ ਪੋਰਟਫੋਲੀਓ ਦੀ ਨਿਗਰਾਨੀ ਕਰਦਾ ਹੈ; (g) ਸਰਕਾਰ ਦੀ ਜਾਇਦਾਦ ਦੇ ਕੁਸ਼ਲ ਅਤੇ ਲਾਗਤ-ਪ੍ਰਭਾਵੀ ਪ੍ਰਬੰਧਨ ਦੀ ਨਿਗਰਾਨੀ ਕਰਦਾ ਹੈ; (h) ਸਰਕਾਰੀ ਜ਼ਮੀਨੀ ਆਵਾਜਾਈ, ਖਰੀਦ, ਪ੍ਰਿੰਟਿੰਗ ਦੇ ਨਾਲ-ਨਾਲ ਵਿੱਤੀ ਅਤੇ ਲੇਖਾ ਨਿਯਮਾਂ ਦੇ ਖੇਤਰਾਂ ਵਿੱਚ ਸਰਕਾਰ ਦੀਆਂ ਕੇਂਦਰੀ ਸਹਾਇਤਾ ਸੇਵਾਵਾਂ ਦੀ ਕੁਸ਼ਲਤਾ, ਗੁਣਵੱਤਾ ਅਤੇ ਲਾਗਤ-ਪ੍ਰਭਾਵਸ਼ੀਲਤਾ ਵਿੱਚ ਸੁਧਾਰ ਕਰਦਾ ਹੈ; ਅਤੇ (i) ਜਨਤਕ ਲੇਖਾ ਕਮੇਟੀ ਅਤੇ ਵਿਧਾਨ ਸਭਾ ਦੀ ਵਿੱਤ ਕਮੇਟੀ ਨਾਲ ਸੰਬੰਧ ਦਾ ਪ੍ਰਬੰਧਨ ਕਰਦਾ ਹੈ।
|
ਨਸਲੀ ਬਰਾਬਰੀ ਨੂੰ ਉਤਸ਼ਾਹਿਤ ਕਰਨ ਬਾਰੇ ਮੌਜੂਦਾ ਅਤੇ ਯੋਜਨਾਬੱਧ ਉਪਾਅ
ਵਿਆਖਿਆ ਅਤੇ ਅਨੁਵਾਦ ਸੇਵਾਵਾਂ ਦਾ ਪ੍ਰਬੰਧ ਕੀਤਾ ਅਪ੍ਰੋਲ 2023 ਤੋਂ ਮਾਰਚ 2024 ਤੱਕ